ਪਬਲਿਕ ਚਾਰਜ


8 ਸਤੰਬਰ, 2022 ਨੂੰ, ਯੂ.ਐੱਸ. ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਟੀ ਨੇਪਬਲਿਕ ਚਾਰਜਇਮੀਗ੍ਰੇਸ਼ਨ ਰੈਗੂਲੇਸ਼ਨ ਸੰਬੰਧੀ ਸਕਾਰਾਤਮਕ ਅੱਪਡੇਟ ਜਾਰੀ ਕੀਤੇ। ਇਹ ਅੱਪਡੇਟ ਸਿਹਤ ਅਤੇ ਸਮਾਜਕ ਸੇਵਾਵਾਂ ਦੇ ਸੁਰੱਖਿਆ ਛਤਰ ਤੱਕ ਪ੍ਰਵਾਸੀ ਪਰਿਵਾਰਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਨ ਲਈ ਅਹਿਮ ਸੁਰੱਖਿਆ ਵਿਵਸਥਾਵਾਂ ਸ਼ਾਮਲ ਕਰਦੇ ਹਨ। 

ਨਵਾਂ ਅਧਿਨਿਯਮ 23 ਦਸੰਬਰ, 2022 ਨੂੰ ਲਾਗੂ ਹੋਵੇਗਾ  ਤਦ ਤੱਕ, ਨਿਯਮ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।

ਵਰਤਮਾਨ ਸਮੇਂ ਲਾਗੂ ਨਿਯਮ ਬਾਰੇ ਜਾਣਨ ਲਈ, ਇਸ ਪੰਨੇ ਦੇ ਹੇਠਾਂ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੀ ਸਮੀਖਿਆ ਕਰੋ।

ਨਵਾਂ ਨਿਯਮ, ਜੋ 23 ਦਸੰਬਰ 2022 ਤੋਂ ਲਾਗੂ ਹੋਵੇਗਾ, ਇਸ ਬਾਰੇ ਸਪੱਸ਼ਟ ਅਤੇ ਪੁਸ਼ਟੀ ਕਰਦਾ ਹੈ ਕਿ ਪਬਲਿਕ ਚਾਰਜ ਸੰਬੰਧੀ ਨਿਰਣੇ ਵਿੱਚ ਕੀ ਕੁਝ ਵਿਚਾਰਿਆ ਜਾਂਦਾ ਹੈ ਅਤੇ ਕੀ ਕੁਝ ਨਹੀਂ:

  • ਇਹ ਪੁਸ਼ਟੀ ਕਰਦਾ ਹੈ ਕਿ ਆਪਣੇ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ CalFresh,ਬਸੇਰਾ ਸਹਾਇਤਾ, ਅਤੇ Medi-Cal ਦੀ ਵਰਤੋਂ ਕਰਨਾ (ਸਿਵਾਏ ਕਿਸੇ ਨਰਸਿੰਗ ਹੋਮ ਵਿੱਚ ਲੰਬੀ ਮਿਆਦ ਦੀ ਦੇਖਭਾਲ ਦੇ) ਤੁਹਾਡੀ ਪ੍ਰਵਾਸ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ

  • ਕਿਸੇ ਪਰਿਵਾਰਕ ਮੈਂਬਰ, ਜਿਵੇਂ ਕਿ ਬੱਚਾ ਜਾਂ ਪਤੀ-ਪਤਨੀ, ਵੱਲੋਂ ਪ੍ਰਾਪਤ ਕੀਤੇ ਨਕਦ ਲਾਭ ਉਸ ਸਮੇਂ ਤੁਹਾਨੂੰ ਪ੍ਰਭਾਵਿਤ ਨਹੀਂ ਕਰਨਗੇ ਜਦ ਤੁਸੀਂ ਗਰੀਨ ਕਾਰਡ ਵਾਸਤੇ ਅਰਜ਼ੀ ਦਿੰਦੇ ਹੋ!

  • ਇਹ ਸਪੱਸ਼ਟ ਕਰਦਾ ਹੈ ਕਿ 30 ਪ੍ਰਵਾਸ ਸਥਿਤੀਆਂ ਨੂੰ ਪਬਲਿਕ ਚਾਰਜ ਟੈਸਟ ਤੋਂ ਛੋਟ ਹੈ, ਇਹਨਾਂ ਵਿੱਚ ਸ਼ਾਮਲ ਹਨ: ਗਰੀਨ ਕਾਰਡ ਵਾਲੇ ਲੋਕ (ਜਦ ਤੱਕ ਕਿ ਉਹ ਲਗਾਤਾਰ 6 ਮਹੀਨੇ ਜਾਂ ਇਸ ਤੋਂ ਵਧੇਰੇ ਲੰਬੀ ਮਿਆਦ ਵਾਸਤੇ ਯੂ.ਐੱਸ. ਤੋਂ ਚਲੇ ਜਾਂਦੇ ਹਨ) ਨਾਗਰਿਕਤਾ ਲਈ ਅਰਜ਼ੀ ਦੇ ਰਹੇ ਲੋਕ, ਸ਼ਰਣਾਰਥੀ/ਸ਼ਰਣ ਮੰਗਣ ਵਾਲੇ, U ਅਤੇ T ਵੀਜ਼ਾ ਦੇ ਬਿਨੈਕਾਰ ਅਤੇ ਧਾਰਕ (holders), VAWA ਲਈ ਖੁਦ ਪਟੀਸ਼ਨ ਦੇਣ ਵਾਲੇ ਲੋਕ, TPS, SIJS, ਅਤੇ ਕਈ ਹੋਰ!
     

  • ਉਹਨਾਂ ਲੋਕਾਂ ਲਈ ਜੋ ਅਸਲ ਵਿੱਚ ਕਿਸੇ ਪਬਲਿਕ ਚਾਰਜ ਟੈਸਟ ਅਧੀਨ ਆਉਂਦੇ ਹਨ, ਨਵੇਂ ਅਧਿਨਿਯਮ ਪਬਲਿਕ ਚਾਰਜ ਬਾਰੇ ਨਿਰਣੇ ਲੈਣ ਵਾਲੇ ਇਮੀਗ੍ਰੇਸ਼ਨ ਅਫਸਰਾਂ ਨੂੰ ਇਹ ਨਿਰਦੇਸ਼ ਦਿੰਦੇ ਹਨ ਕਿ ਉਹ ਕਿਸੇ ਬਿਨੈਕਾਰ ਦੇ ਸਮੁੱਚੇ ਹਾਲਾਤਾਂਤੇ (ਉਮਰ, ਸਿਹਤ, ਆਮਦਨ, ਸਿੱਖਿਆ, ਅਤੇ ਪਰਿਵਾਰ ਦਾ ਆਕਾਰ) ਅਤੇ ਨਾਲ ਹੀ ਜਦ ਲੋੜ ਪੈਂਦੀ ਹੈ ਤਾਂਸਹਾਇਤਾ ਦੇ ਹਲਫਨਾਮੇ’ (Affidavit of Support) ’ਤੇ ਵੀ ਵਿਚਾਰ ਕਰਨ। ਇਹਨਾਂ ਕਾਰਕਾਂ ਨੂੰ ਸੰਤੁਲਿਤ ਕੀਤਾ ਜਾਵੇਗਾ - ਕਿਸੇ ਇੱਕ ਇਕੱਲਾ ਕਾਰਕ ਦੁਆਰਾ ਕਿਸੇ ਨੂੰ ਪਬਲਿਕ ਚਾਰਜ ਬਣਾ ਦੇਣ ਦੀ ਸੰਭਾਵਨਾ ਨਹੀਂ ਹੋਵੇਗੀ।

  • ਇਹ ਭਵਿੱਖ ਦੇ ਰਾਸ਼ਟਰਪਤੀਆਂ ਲਈ ਭਵਿੱਖ ਵਿੱਚ ਪਬਲਿਕ ਚਾਰਜ ਨੀਤੀ ਨੂੰ ਮੁੱਢ ਤੋਂ ਬਦਲ ਦੇਣਾ ਵਧੇਰੇ ਮੁਸ਼ਕਿਲ ਬਣਾਉਂਦਾ ਹੈ 

ਜਾਣਨ ਲਈ ਅਹਿਮ ਤੱਥ!

1

ਪਿਛਲੇ ਪ੍ਰਸ਼ਾਸਨ ਦਾ ਪਬਲਿਕ ਚਾਰਜ ਟੈਸਟ ਖਤਮ ਹੋ ਗਿਆ ਹੈ!ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਬਿਨਾਂ ਕਿਸੇ ਡਰ ਦੇ CalFresh, Medi-Cal, ਸੈਕਸ਼ਨ-8, ਅਤੇ ਪਬਲਿਕ ਹਾਊਜ਼ਿੰਗ (Public Housing) ਦੀ ਵਰਤੋਂ ਕਰੋ!

2

ਪਬਲਿਕ ਚਾਰਜ ਟੈਸਟ ਸਾਰੇ ਪ੍ਰਵਾਸੀਆਂ ਉੱਤੇ ਲਾਗੂ ਨਹੀਂ ਹੁੰਦਾ।

3

ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਨਤਕ ਲਾਭ ਵਾਸਤੇ ਯੋਗ ਹੋ, ਤਾਂ ਉਸਦੀਵਰਤੋਂ ਕਰਨਾ ਤੁਹਾਡੀ ਪ੍ਰਵਾਸ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ।

4

ਪਬਲਿਕ ਚਾਰਜ ਟੈਸਟ ਜ਼ਿਆਦਾਤਰ ਜਨਤਕ ਲਾਭਾਂ ਦੀ ਵਰਤੋਂ ਉੱਤੇ ਵਿਚਾਰ ਨਹੀਂ ਕਰਦਾ।

ਤੁਸੀਂ ਇਹ ਜਾਣਨ ਲਈ ‘ਆਪਣੇ ਲਾਭ ਕਾਇਮ ਰੱਖੋ’ (Keep Your Benefits) ਗਾਈਡ ਦੀ ਵਰਤੋਂ ਵੀ ਕਰ ਸਕਦੇ ਹੋ ਕਿ ਕੀ ਇਹ ਟੈਸਟ ਤੁਹਾਡੇ’ਤੇ ਲਾਗੂ ਹੋ ਸਕਦਾ ਹੈ।

ਜੇ ਪਬਲਿਕ ਚਾਰਜ ਟੈਸਟ ਤੁਹਾਡੇ’ਤੇ ਲਾਗੂ ਹੁੰਦਾ ਹੈ, ਤਾਂ ਕਿਸੇ ਭਰੋਸੇਮੰਦ BAILA ਨੈੱਟਵਰਕ ਭਾਈਵਾਲ ਨਾਲ ਇਹ ਜਾਣਨ ਲਈ ਗੱਲ ਕਰੋ ਕਿ ਤੁਸੀਂ ਕਿਹੜੇ ਲਾਭਾਂ ਦੇ ਪ੍ਰੋਗਰਾਮ ਲਈ ਯੋਗ ਹੋ ਸਕਦੇ ਹੋ।

ਮਦਦ ਹਾਸਲ ਕਰੋ

ਸਾਡੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਬਾਰੇਵਧੇਰੇ ਜਾਣੋ